ਇਕ ਕੁੜੀ ਮੇਰੇ ਸੱਚ ਜਿਹੀ,
ਇੱਕ ਕੁੜੀ ਮੇਰੇ ਸੁਪਨੇ ਵਰਗੀ,
ਇੱਕ ਕੁੜੀ ਨਿਰੀ ਕੱਚ ਜਿਹੀ,
ਇੱਕ ਕੁੜੀ ਸਰੂ ਦੇ ਕੱਦ ਦੀ,
ਤੁਰੇ ਤਾਂ ਮਹਿਕਾਂ ਵੰਡਦੀ ਜਾਂਦੀ,
ਖ੍ੜੀ ਮੋਮ ਦੀ ਗੁੱਡੀ ਏ ਲੱਗਦੀ,.
ਇਕ ਕੁੜੀ ਮੇਰੇ ਸੱਚ ਜਿਹੀ,
ਇੱਕ ਕੁੜੀ ਮੇਰੇ ਸੁਪਨੇ ਵਰਗੀ,
ਹਰ ਕੋਈ ਓਹਨੂੰ ਤੱਕ੍ਣਾ ਚਾਹੁੰਦਾ,
ਆਪਣੇ ਦਿਲ ਵਿੱਚ ਰੱਖ੍ਣਾ ਚਾਹੁੰਦਾ,
ਪਰ ਓਹ ਕਿਸੇ ਨੂੰ ਦਿਲ ਵਿੱਚ ਨਾ ਰੱਖਦੀ,
ਇਕ ਕੁੜੀ ਮੇਰੇ ਸੱਚ ਜਿਹੀ,
ਇੱਕ ਕੁੜੀ ਮੇਰੇ ਸੁਪਨੇ ਵਰਗੀ,
ਮਾਪਿਆਂ ਦੀ ਓਹ ਲਾਡ੍ਲੀ ਧੀ ਏ,
ਬਾਬੁਲ ਦੀ ਇਜ਼ੱਤ ਤੋਂ ਵੱਧ ਕੀ ਏ,.
ਇਸੇ ਲਈ ਪਿਆਰੀ ਲੱਗਦੀ,..
ਇਕ ਕੁੜੀ ਮੇਰੇ ਸੱਚ ਜਿਹੀ,
ਇੱਕ ਕੁੜੀ ਮੇਰੇ ਸੁਪਨੇ ਵਰਗੀ,
"R@Ne" ਦੀ ਰੀਝ ਬੱਸ ਇੱਕ ਓਹੀ ਏ,
ਪਰ ਉਸ ਮਰ੍ਜਾਣੀ ਦੇ ਦਿਲ ਵਿੱਚ ਕੀ ਏ,
ਇਹ ਹੀ ਗੱਲ ਬੱਸ ਪਤਾ ਨਹੀਂ ਲਗਦੀ,.
ਇਕ ਕੁੜੀ ਮੇਰੇ ਸੱਚ ਜਿਹੀ,
ਇੱਕ ਕੁੜੀ ਮੇਰੇ ਸੁਪਨੇ ਵਰਗੀ,
truth
ReplyDelete