My Blog List

Sunday, April 25, 2010

ਪੰਜਾਬੀ ਸ਼ਹਿਦ ਨਾਲੋਂ ਮਿੱਠੀ .......

ਸ਼ਹਿਦ ਨਾਲੋਂ ਮਿੱਠੀ ਸਾਡੀ ਬੋਲੀ ਏ ਪੰਜਾਬ ਦੀ
ਜੀਹਦੇ ਵਿੱਚੋਂ ਮਹਿਕ ਆਵੇ ਸੱਜਰੇ ਗੁਲਾਬ ਦੀ

ਸੱਚ ਜਾਣੋਂ ਮੁਖ਼ੋਂ ਮੈਂ ਪੰਜਾਬੀ ਜਦੋਂ ਬੋਲਦੀ
ਇੰਜ ਜਾਪੇ ਡੂੰਘੇ ਭੇਦ ਦਿਲਾਂ ਵਾਲੇ ਖੋਲਦੀ
ਫੁੱਲਾਂ ਨਾਲੋਂ ਕੋਮਲ ਇਹ ਜਾਈ ਪੰਜ ਆਬ ਦੀ
ਸ਼ਹਿਦ ਨਾਲੋਂ ਮਿੱਠੀ ..........................

ਪੰਜਾਬੀ ਸਾਡੇ ਗਿੱਧੇ ਅਤੇ ਭੰਗੜੇ ਦੀ ਸ਼ਾਨ ਏ
ਇਹੋ ਸਾਡਾ ਹਾਸਾ ਅਤੇ ਇਹੋ ਮੁਸਕਾਨ ਏ
ਇਹੋ ਸ਼ਾਨ ਬਣਦੀ ਏ ਢੱਡ ਤੇ ਰਬਾਬ ਦੀ
ਸ਼ਹਿਦ ਨਾਲੋਂ ਮਿੱਠੀ ..........................

ਅਸੀਂ ਹਾਂ ਪੰਜਾਬੀ ਸਾਨੂੰ ਪੰਜਾਬੀਅਤ ਦਾ ਮਾਣ ਏ
ਬਦੇਸ਼ਾਂ ਵਿੱਚ ਰਹਿ ਕੇ ਵੀ ਪੰਜਾਬੀ ਸਾਡੀ ਜਾਨ ਏ
ਪੰਜਾਬੀ ਵਿੱਚ ਗਾਈਏ ਸਾਨੂੰ ਲੋੜ ਨਹੀਂਓਂ ਸਾਜ ਦੀ
ਸ਼ਹਿਦ ਨਾਲੋਂ ਮਿੱਠੀ ..........................

ਆਓ! ਜਿੱਥੇ ਬੋਲ ਸਕਦੇ ਪੰਜਾਬੀ ਆਪਾਂ ਬੋਲੀਏ
ਆਉਣ ਵਾਲੀ ਪੀੜ੍ਹੀ ਕੋਲ ਵਿਰਸਾ ਫਰੋਲੀਏ
'ਬੋਲੀ, ਜਾਨ ਹੁੰਦੀ ਏ ਸਮਾਜ ਦੀ
ਸ਼ਹਿਦ ਨਾਲੋਂ ਮਿੱਠੀ ...........
Reply With Quote

2 comments:

  1. This comment has been removed by the author.

    ReplyDelete
  2. punjabi read,punjabi write,punjabi hear because ਸ਼ਹਿਦ ਨਾਲੋਂ ਮਿੱਠੀ ਸਾਡੀ ਬੋਲੀ ਏ ਪੰਜਾਬ ਦੀ.......

    ReplyDelete